ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਰਾਜ ਵਿੱਚ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਵਜੀਰ ਸਿੰਘ ਖਹਿਰਾ, ਐਸ.ਪੀ (ਡੀ), ਐਸ.ਏ.ਐਸ ਨਗਰ, ਸ਼੍ਰੀ ਸੁਖਨਾਜ ਸਿੰਘ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ T-20 ਕ੍ਰਿਕਟ ਵਰਲਡਕੱਪ 2021 ਵਿੱਚ ਮੈਚਾ ਪਰ ਦੜਾ ਸੱਟਾ ਲਗਾਉਣ ਵਾਲੇ 06 ਦੋਸੀਆ ਨੂੰ ਸਮੇਤ 01 ਲੈਪਟਾਪ ਮਾਰਕਾ HP ਰੰਗ ਕਾਲਾ ਅਤੇ 22 ਮੋਬਾਇਲ ਫੋਨ ਵੱਖ ਵੱਖ ਮਾਰਕਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਐਸ.ਪੀ ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 14-11-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਫਲੈਟ ਨੰਬਰ 127 ਮੋਤੀਆ ਸਿਟੀ ਜੀਰਕਪੁਰ ਵਿੱਚ 6 ਵਿਅਕਤੀ (ਧਰਮਵੀਰ, ਮਨੋਜ ਕੁਮਾਰ, ਰਾਜ ਕੁਮਾਰ, ਰਾਜੀਵ, ਵਿਸ਼ਾਲ ਕੁਮਾਰ ਅਤੇ ਸੁਨੀਲ ਕੁਮਾਰ) T-20 ਕ੍ਰਿਕਟ ਵਰਲਡਕੱਪ 2021 ਦੇ ਅਸਟ੍ਰੇਲੀਆ ਅਤੇ ਨਿਊਜੀਲੈਡ ਦੇ ਫਾਈਨਲ ਮੈਚ ਤੇ ਦੜਾ ਸੱਟਾ ਲਗਾ ਕੇ ਭੋਲੇ ਭਾਲੇ ਲੋਕਾ ਨਾਲ ਧੋਖਾਧੜੀ ਕਰਕੇ ਭਾਰੀ ਮਾਤਰਾ ਵਿੱਚ ਰਕਮਾ ਹੜਪ ਕਰ ਰਹੇ ਹਨ।ਜਿਸ ਤੇ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਉਕਤ ਫਲੈਟ ਨੰਬਰ ਵਿੱਚ ਰੇਡ ਕਰਕੇ ਬੈਡ ਰੂਮ ਵਿੱਚੋ 6 ਵਿਅਕਤੀਆ (1) ਧਰਮਵੀਰ ਪੁੱਤਰ ਰਾਮ ਕੁਮਾਰ ਵਾਸੀ #194 ਹਰੀ ਵਿਸ਼ਨੂੰ ਕਲੋਨੀ ਸਿਰਸਾ (ਹਰਿਆਣਾ) ਉਮਰ ਕਰੀਬ 40 ਸਾਲ, (2) ਮਨੋਜ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ #823 ਹਰੀ ਵਿਸ਼ਨੂੰ ਕਲੋਨੀ ਸਿਰਸਾ (ਹਰਿਆਣਾ) ਉਮਰ ਕਰੀਬ 33 ਸਾਲ, (3) ਰਾਜ ਕੁਮਾਰ ਉੱਰਫ ਰਾਜੂ ਪੁੱਤਰ ਬੰਸੀ ਲਾਲ ਵਾਸੀ ਨੇੜੇ ਥਾਣਾ ਸਿਟੀ ਸੁਰਤਗੜੀਆ ਬਾਜਾਰ ਸਿਰਸਾ (ਹਰਿਆਣਾ) ਉਮਰ ਕਰੀਬ 46 ਸਾਲ, (4) ਰਾਜੀਵ ਪੁੱਤਰ ਗੁਲਸ਼ਨ ਕੁਮਾਰ ਵਾਸੀ #347 ਹਰੀ ਵਿਸ਼ਨੂੰ ਕਲੋਨੀ ਸਿਰਸਾ (ਹਰਿਆਣਾ) ਉਮਰ ਕਰੀਬ 25 ਸਾਲ, (5) ਵਿਸ਼ਾਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਸ਼ਾਹਪੁਰ ਬੇਗੂ ਥਾਣਾ ਸਦਰ ਸਿਰਸਾ (ਹਰਿਆਣਾ) ਉਮਰ ਕਰੀਬ 38 ਸਾਲ ਅਤੇ (6) ਸੁਨੀਲ ਕੁਮਾਰ ਉੱਰਫ ਸੋਨੂੰ ਪੁੱਤਰ ਸ਼ਗਨ ਲਾਲ ਵਾਸੀ ਵਾਰਡ ਨੰ. 11 ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਉਮਰ ਕਰੀਬ 38 ਸਾਲ ਨੂੰ ਸਮੇਤ ਦੜਾ ਸੱਟਾ ਲਗਾਉਣ ਲਈ ਵਰਤੇ ਗਏ 22 ਮੋਬਾਇਲ ਫੋਨ ਵੱਖ ਵੱਖ ਮਾਰਕਾ ਅਤੇ ਇੱਕ ਲੈਪਟਾਪ ਮਾਰਕਾ HP ਰੰਗ ਕਾਲਾ ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 566 ਮਿਤੀ 14-11-2021 ਅ/ਧ 420 IPC, 13-3-67 gambling act , ਥਾਣਾ ਜੀਰਕਪੁਰ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤਾਨ 6 ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀਆਨ ਕਾਫੀ ਲੰਮੇ ਸਮੇ ਤੋ ਇਹ ਕੰਮ ਕਰਦੇ ਆ ਰਹੇ ਸਨ ਅਤੇ ਇਹ ਪਹਿਲਾ ਪੰਜਾਬ, ਹਰਿਆਣਾ ਅਤੇ ਹੋਰ ਸਟੇਟਾ ਵਿੱਚ ਬੈਟਿੰਗ ਦਾ ਕੰਮ ਕਰਦੇ ਸਨ ਤੇ ਹੁਣ ਇਹ ਮੋਤੀਆ ਸਿਟੀ ਦੋਸ਼ੀ ਧਰਮਵੀਰ ਦੇ ਆਪਣੇ ਫਲੈਟ ਵਿੱਚ T-20 ਵਰਲਡਕੱਪ ਦੇ ਚੱਲ ਰਹੇ ਕ੍ਰਿਕਟ ਮੈਚਾ ਵਿੱਚ ਲੋਕਾ ਨੂੰ ਬੈਟਿੰਗ ਰਾਹੀ ਦੜਾ ਸੱਟਾ ਲਗਵਾ ਰਹੇ ਸਨ ਅਤੇ ਇਸ ਸੱਟੇ ਰਾਹੀ ਕਮਾਈ ਗਈ ਰਕਮ ਨਾਲ ਹੀ ਉਕਤ ਦੋਸ਼ੀ ਅੱਗੇ ਫਾੲਨੈਂਸ ਦਾ ਕੰਮ ਵੀ ਕਰਦੇ ਹਨ ਅਤੇ ਇਸ ਧੰਦੇ ਦੀ ਕਮਾਈ ਨਾਲ ਹੀ ਦੋਸ਼ੀ ਧਰਮਵੀਰ ਨੇ ਮੋਤੀਆ ਸਿਟੀ ਜੀਰਕਪੁਰ ਵਿੱਚ ਉਕਤ ਫਲੈਟ ਦੀ ਖਰੀਦ ਵੀ ਕੀਤੀ ਹੋਈ ਸੀ।ਦੋਸੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਕੰਮ ਵਿੱਚ ਇਹਨਾ ਤੋ ਅੱਗੇ ਸਰਗੁਣੇ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾ ਵੱਲੋ ਚਲਾਏ ਜਾ ਰਹੇ ਬੈਟਿੰਗ ਦੇ ਵੱਡੇ ਨੈਟਵਰਕ ਅਤੇ ਵੈਬਸਾਈਟ ਰਾਹੀ ਬੁੱਕੀਆ ਦੇ ਲਗਾਏ ਜਾ ਰਹੇ ਪੈਸਿਆ ਦੇ ਧੰਦੇ ਨੂੰ ਤਕਨੀਕੀ ਢੰਗ ਨਾਲ ਤੋੜਿਆ ਜਾ ਸਕੇ।ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਬ੍ਰਾਮਦਗੀ:- 1) ਇੱਕ ਲੈਪਟਾਪ ਮਾਰਕਾ HP ਰੰਗ ਕਾਲਾ
2) 22 ਮੋਬਾਇਲ ਫੌਨ ਵੱਖ ਵੱਖ ਮਾਰਕਾ
No comments:
Post a Comment